Saplings Punjabi Series
Kaliyan Punjabi- Vyakaran & Lekh Rachna - Class-6
ਕਲੀਆਂ ਪੰਜਾਬੀ ਵਿਆਕਰਨ ਅਤੇ ਲੇਖ ਰਚਨਾ - 6
Saplings - Kaliyan Punjabi- Vyakaran & Lekh Rachna - Class-6
ਕਲੀਆਂ ਪੰਜਾਬੀ ਵਿਆਕਰਨ ਅਤੇ ਲੇਖ ਰਚਨਾ ਪੁਸਤਕ ਲੜੀ ਪੇਸ਼ ਕਰਦਿਆਂ ਸਾਨੂੰ ਅਤਿਅੰਤ ਖ਼ੁਸ਼ੀ ਹੋ ਰਹੀ ਹੈ। ਵਿਆਕਰਨ ਨੂੰ ਬਹੁਤ ਹੀ ਖੁਸ਼ਕ ਵਿਸ਼ਾ ਮਾਨਿਆ ਜਾਂਦਾ ਹੈ। ਅਮਲੀਅਤ ਇਸ ਤੋਂ ਉਲਟ ਹੈ। ਕਾਰਨ ਇਹ ਕਿ ਪੰਜਾਬੀ ਇੱਕ ਜਿਊਂਦੀ ਭਾਸ਼ਾ ਹੈ। ਪੰਜਾਬੀ ਜੀਵਨ ਇਸ ਵਿੱਚ ਧੜਕਦਾ ਹੈ। ਇਸ ਭਾਸ਼ਾ ਵਿੱਚ ਕੰਮ ਕਰਦੇ ਨਿਯਮ ਹੀ ਵਿਆਕਰਨ ਦੇ ਨਿਯਮ ਹਨ। ਇਹ ਨਿਯਮ ਕਿਤੋਂ ਬਾਹਰੋਂ ਨਹੀਂ ਆਉਂਦੇ। ਭਾਸ਼ਾ ਵਿੱਚੋ ਹੀ ਇਹਨਾਂ ਦੀ ਪਛਾਣ ਹੁੰਦੀ ਹੈ। ਜੇਕਰ ਵਿਦਿਆਰਥੀ ਦੇ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਹੂ ਸਮਝ ਆ ਸਕਣ ਵਾਲੀ ਭਾਸ਼ਾ ਵਿੱਚ ਵਿਆਕਰਨ ਲਿਖੀ ਜਾਵੇ ਤਾਂ ਨਿਸਚੇ ਹੀ ਇਹ ਵਿਸ਼ਾ ਰੋਚਕ ਅਤੇ ਅਸਾਨ ਲੱਗਣ ਲੱਗ ਪਵੇਗਾ।


